1. ਸਮੁੰਦਰ ਦੇ ਵਾਰਿਸ

        ਹਰ ਮਿਲੇਨੀਅਮ (1000 ਸਾਲ)  ਵਿੱਚ ਕੁਝ ਲੋਕ ਅਜਿਹੇ ਪੈਦਾ ਹੁੰਦੇ ਨੇ ਜੋ ਕਿ ਇਤਿਹਾਸ ਦੀ ਪਰਿਭਾਸ਼ਾ ਬਦਲ ਜਾਂਦੇ ਨੇ ਅਤੇ ਅਜਿਹਾ ਹੀ ਮਿਲੇਨੀਅਮ ਸੀ ਉਹ ਜਦੋਂ ਸਮੁੰਦਰੀ ਡਾਕੂਆਂ ਦੀ ਇੱਕ ਟੋਲੀ ਨੇ ਪੂਰੀ ਦੁਨੀਆ ਦੇ ਸਮੁੰਦਰ 'ਤੇ ਰਾਜ ਕੀਤਾ। ਜਿੱਥੋਂ ਦੀ ਉਹ ਲੰਘਦੇ ਚਲੇ ਗਏ, ਲੋਕਾਂ ਦੇ ਦਿਲਾਂ ਵਿੱਚ ਆਪਣਾ ਨਾਮ ਜੜ੍ਹਦੇ ਚਲੇ ਗਏ। ਜੋ ਵੀ ਉਹਨਾਂ ਨੂੰ ਇੱਕ ਵਾਰ ਮਿਲਦਾ ਫਿਰ ਉਮਰ ਭਰ ਦੇ ਲਈ ਉਹਨਾਂ ਦਾ ਗੁਲਾਮ ਬਣ ਬੈਠਦਾ। ਉਹਨਾਂ ਦਾ ਕਪਤਾਨ ਇੱਕ ਅਜਿਹਾ ਮਸਤ ਆਦਮੀ ਸੀ ਜੋ ਕਿ ਹਰ ਇੱਕ ਨੂੰ ਆਪਣੇ ਜਿਹਾ ਬਣਾ ਲੈਂਦਾ ਸੀ। ਉਹਨਾਂ ਨੂੰ ਖੁਦ ਨਹੀਂ ਪਤਾ ਕਿ ਉਹਨਾਂ ਨੇ ਕਿੰਨਿਆਂ ਹੀ ਲੋਕਾਂ ਦੀਆਂ ਜਾਨਾਂ ਬਚਾਈਆਂ ਹੋਣਗੀਆਂ, ਕਿੰਨਿਆਂ ਦੀਆਂ ਲੜਾਈਆਂ ਆਪ ਲੜੀਆਂ ਹੋਣਗੀਆਂ ਅਤੇ ਕਿੰਨੇ ਬਾਦਸ਼ਾਹਾਂ ਦੇ ਤਖ਼ਤ ਪਲਟ ਦਿੱਤੇ ਹੋਣਗੇ। ਸਮੁੰਦਰ ਦੇ ਸਭ ਤੋ ਭਿਅੰਕਰ ਅਤੇ ਖਤਰਨਾਕ ਮੰਨੇ ਜਾਣ ਵਾਲੇ ਲੁਟੇਰਿਆਂ ਨੂੰ ਵੀ ਆਪਣੇ ਸਾਹਾਂ ਲਈ ਭੀਖ ਮੰਗਣ ਲਈ ਲਾ ਦਿੱਤਾ ਹੋਵੇ। ਉਹ ਅਜਿਹੇ ਸੀ ਜੋ ਈਸ਼ਵਰ ਦੇ ਨਾਲ ਵੀ ਟੱਕਰ ਲੈ ਬੈਠੇ ਅਤੇ ਉਸਨੂੰ ਵੀ ਹਰਾ ਦਿੱਤਾ, ਪਰ ਵਕਤ ਕਦੇ ਰੁੱਕਦਾ ਨਹੀਂ। ਉਹ ਦੁਨੀਆ ਦੇ ਸਮੁੰਦਰ ਤੇ ਰਾਜ ਕਰ ਰਹੇ ਸੀ ਜਦਕਿ ਦੂਸਰੇ ਪਾਸੇ ਇੱਕ ਹੋਰ ਲੁਟੇਰਾ ਦੁਨੀਆ ਫਤਹਿ ਕਰਨ ਦੇ ਲਈ ਚੱਲ ਪਿਆ। 
        ਸਮਾਂ - ਦੁਪਹਿਰ 1 ਵਜੇ, 29 ਜੂਨ 1729
        ਸਮੁੰਦਰ ਦੇ ਤਲ 'ਤੇ ਇੱਕ ਛੋਟੀ ਜਿਹੀ ਕਿਸ਼ਤੀ ਤੈਰਦੀ ਜਾ ਰਹੀ ਹੈ। ਇਸ ਕਿਸ਼ਤੀ ਦਾ ਚਾਲਕ ਇੱਕ ਰਹੱਸਮਈ ਇਨਸਾਨ ਹੈ ਜਿਸਦਾ ਨਾਮ 'ਕੁਰੋ ਡੀ' ਹੈ, ਇਸਦੇ ਸਿਰ ਉੱਤੇ '40 ਟ੍ਰਿਲੀਅਨ ਬੇਲੀ' ਦੀ ਬਾਉਂਟੀ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਇਹ ਸਮੁੰਦਰ ਦੇ ਸਭ ਖਤਰਨਾਕ ਲੁਟੇਰੇ 'ਬੁਗੋ ਕਿੱਲਰਸ' ਦਾ ਕਪਤਾਨ ਸੀ ਪਰ ਉਹਨਾਂ ਨੇ ਇਸਨੂੰ ਧੋਖਾ ਦੇ ਦਿੱਤਾ। ਕੁਰੋ ਬੁਗੋ ਕਿੱਲਰਸ ਦੇ ਹਰ ਇੱਕ ਲੁਟੇਰੇ ਨੂੰ ਇਕੱਲਾ ਮਾਰ ਸਕਦਾ ਸੀ ਪਰ ਉਹ ਚੁੱਪ ਰਿਹਾ ਅਤੇ ਉਹਨਾਂ ਨੂੰ ਛੱਡ ਕੇ ਚਲਾ ਆਇਆ। ਹੁਣ ਕੁਰੋ ਦੀ ਮੰਜ਼ਿਲ 'ਸ਼ੀਗੋਰੀ' ਟਾਪੂ ਹੈ ਅਤੇ ਉਹ ਅਜੇ ਸ਼ੀਗੋਰੀ ਟਾਪੂ ਤੋਂ 25 ਨੌਟ ਦੂਰ ਹੈ। 
        "ਬੱਚੇ ਇਹ ਲੜਾਈ ਬਿਲਕੁਲ ਬੇਕਾਰ ਦੀ ਹੈ, ਆਪਣਾ ਸੋਨਾ ਸਾਡੇ ਹਵਾਲੇ ਕਰ ਅਤੇ ਦਫ਼ਾ ਹੋਜਾ। ਹੋ ਸਕਦਾ ਏ ਤੇਰੀ ਜ਼ਿੰਦਗੀ ਬਖ਼ਸ਼ ਦਿੱਤੀ ਜਾਵੇ।", 40 ਸਾਲਾਂ ਦੇ ਕਰੀਬ ਦੀ ਉਮਰ ਵਾਲੇ ਮੋਟੇ ਢਿੱਡ ਵਾਲੇ ਸਮੁੰਦਰੀ ਲੁਟੇਰੇ ਨੇ ਕਿਹਾ। ਉਸਦਾ ਕੱਦ 6 ਫੁੱਟ ਦੇ ਕਰੀਬ ਹੈ ਅਤੇ ਉਸਦਾ ਨਾਮ ਮੁਰੋਈ ਹੈ। ਮੁਰੋਈ ਇੱਕ ਸਮੁੰਦਰੀ ਲੁਟੇਰਾ ਹੈ 


ਬੇਲੀ - ਸਮੁੰਦਰੀ ਕਰੰਸੀ
ਬਾਉਂਟੀ - ਇਨਾਮ (ਜਿੰ








EmoticonEmoticon

Note: Only a member of this blog may post a comment.