ਇਸਦੀ ਕਹਾਣੀ ਉਸ ਲੜਕੀ ਦੀ ਹੈ ਜੋ ਕਿ ਜਿੰਦਗੀ ਨੂੰ ਜਿਉਂ ਕੇ ਥੱਕ ਗਈ ਹੈ ਅਤੇ ਹੁਣ ਆਪਣੀ ਮੌਤ ਚਾਹੁੰਦੀ ਹੈ ਕਿਉਂਕਿ ਉਸਨੂੰ ਪਤਾ ਹੀ ਨਹੀਂ ਕਿ ਉਹ ਕੌਣ ਹੈ... ਇਸਦੀ ਕਹਾਣੀ ਉਸ ਆਦਮੀ ਦੀ ਹੈ ਜੋ ਕਿ ਸਖਤ, ਬੇਰੁਖਾ ਅਤੇ ਖਤਰਨਾਕ ਹੋਣ ਦਾ ਦਿਖਾਵਾ ਕਰਦਾ ਹੈ ਪਰ ਉਹ ਅਜਿਹਾ ਹੈ ਨਹੀਂ, ਇਸਦੀ ਕਹਾਣੀ ਦਾ ਹੀਰੋ ਉਹ ਹੈ ਜੋ ਕਿ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਰਿਆ ਜਾਂਦਾ ਹੈ, ਇਸਦੇ ਕਿਰਦਾਰ ਅਜਿਹੇ ਗੁਲਾਮ ਹਨ ਜਿਹਨਾਂ ਨੇ ਗੁਲਾਮੀ ਅਪਣਾਈ ਨਹੀਂ ਉਹਨਾਂ ਇਹ ਵਿਰਾਸਤ ਵਿਚ ਮਿਲੀ ਹੈ, ਇਹ ਉਸ ਅਮਰਤਾ ਦੀ ਕਹਾਣੀ ਹੈ ਜਿਸਦੇ ਬਾਰੇ ਅਸੀਂ ਜਾਣਦੇ ਹੀ ਨਹੀਂ, ਇਹ ਉਸ ਭਟਕਣਾ ਦੀ ਕਹਾਣੀ ਹੈ ਜੋ ਕਿ ਕਦੋਂ ਦੀ ਪੂਰੀ ਹੋ ਚੁੱਕੀ ਹੈ ਪਰ ਅਸੀਂ ਸਮਝਦੇ ਹੀ ਨਹੀਂ । ਇਹ ਕਹਾਣੀ ਉਸ ਦਾਸਤਾਂ ਦੀ ਹੈ ਜਿਸਤੋਂ ਅਸੀਂ ਦੂਰ ਭੱਜਦੇ ਹਾਂ ਪਰ ਉਹ ਦਾਸਤਾਂ ਫਿਰ ਵੀ ਸਾਡੀ ਬਣ ਕੇ ਹੀ ਰਹਿ ਜਾਂਦੀ ਹੈ।
ਪੰਨੇ : 143
ਭਾਸ਼ਾ : ਪੰਜਾਬੀ
ISBN : 978-93-90871-96-4
ਆਡੀਸ਼ਨ : ਦੂਸਰਾ
ਕੀਮਤ : 170 ਰੁਪੈ
ਪਬਲਿਸ਼ਰ : ਬੁੱਕਸ ਕਲੀਨਿਕ ਪਬਲਿਸ਼ਿੰਗ
ਪ੍ਰਕਾਸ਼ਨ ਮਿਤੀ : 30 ਅਪ੍ਰੈਲ 2021










EmoticonEmoticon
Note: Only a member of this blog may post a comment.